ਇਸ ਕਿਲੇ ਦੀ ਉਸਾਰੀ 90-110 AD ਸਮੇਂ ਦੌਰਾਨ ਵਿਨੈੇਪਾਲ ਦੇ ਵੰਸ਼ ਰਾਜਾ ਦੇਵ ਦੁਆਰਾ ਅਤੇ ਕਰਵਾਈ ਗੲੀ, ਇਸ ਕਿਲੇ ਦਾ ਇਤਿਹਾਸ ਬਹੁਤ ਹੀ ਉਤਾਰ- ਚੜਾਅ ਵਾਲਾ ਰਿਹਾ ਹੈ|ਰਾਜਾ ਜੈਪਾਲ ਦੁਆਰਾ ਆਤਮ ਹੱਤਿਆ ਕਰਨ ਤੋਂ ਬਾਅਦ 1004 AD ਵਿੱਚ ਮਹਿਮੂਦ ਗਜ਼ਨੀ ਨੇ ਇਸ ਕਿਲ੍ਹੇ ਤੇ ਕਬਜ਼ਾ ਕਰ ਲਿਆ|1189 AD ਵਿੱਚ ਮੁਹੰਮਦ ਗੌਰੀ ਨੇ ਇਸ ਤੇ ਕਬਜ਼ਾ ਕਰ ਲਿਆ|1191 AD ਵਿੱਚ ਪ੍ਰਿਥਵੀ ਰਾਜ ਚੌਹਾਨ ਨੇ ਇਸ ਤੇ ਕਬਜ਼ਾ ਕਰ ਲਿਆ| ਭਾਰਤ ਦੀ ਪਹਿਲੀ ਸੁਲਤਾਨ ਰਜ਼ੀਆ ਸੁਲਤਾਨਾ ਨੂੰ ਕਿਲ੍ਹਾ ਮੁਬਾਰਕ ਵਿੱਚ 1236 ਤੋਂ ਲੈ ਕੇ 1240 ਤੱਕ ਉਸ ਸਮੇਂ ਦੇ ਗਵਰਨਰ ਮੁਹੰਮਦ ਅਖਤਿਆਰ ਉਦੀਨ ਅਲਤੂਨੀਆ ਨੇ ਕਿਲ੍ਹੇ ਵਿੱਚ ਕੈਦ ਕਰਕੇ ਰੱਖਿਆ |ਇਹ ਕਿਹਾ ਜਾਂਦਾ ਹੈ ਕਿ ਬਾਅਦ ਵਿੱਚ ਰਜੀਆ ਕਿਲ੍ਹੇ ਤੋਂ ਕੁੱਦ ਕੇ ਬਚ ਨਿਕਲੀ ਤਾਂ ਜੋ ਦੁਆਰਾ ਸੈਨਾ ਇਕੱਠੀ ਕਰਕੇ ਲੜ ਸਕੇ|
ਮੁਗਲ ਬਾਦਸ਼ਾਹ ਬਾਬਰ 15ਵੀਂ ਸਦੀ ਵਿੱਚ ਇੱਥੇ ਆਇਆ ਅਤੇ ਉਸ ਨੇ ਇਸ ਕਿਲ੍ਹੇ ਤੇ ਕਬਜ਼ਾ ਕਰ ਲਿਆ|ਕਿਲ੍ਹੇ ਵਿੱਚ ਚਾਰ ਤੋਪਾਂ ਬਾਬਰ ਦੀਆਂ ਹੀ ਹਨ|ਇਹ ਚਾਰ ਤੋਪਾਂ ਅੱਜ ਵੀ ਉੱਥੇ ਸੁਸ਼ੋਭਤ ਹਨ|ਸ੍ਰੀ ਗੁਰੂ ਨਾਨਕ ਦੇਵ ਜੀ ਨੇ 15ਵੀੰ ਸਦੀ ਵਿੱਚ ਇਸ ਕਿਲ੍ਹੇ ਵਿੱਚ ਚਰਨ ਪਾਏ ਸਨ|ਸ੍ਰੀ ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ ਨੌਵੇਂ ਗੁਰੂ ਜੀ ਨੇ 1665 ਵਿੱਚ ਇਸ ਕਿਲ੍ਹੇ ਦੀ ਯਾਤਰਾ ਕੀਤੀ ਸੀ|ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1706 ਵਿੱਚ ਇਸ ਕਿਲ੍ਹੇ ਵਿੱਚ ਚਰਨ ਪਾਏ ਸਨ| 1754 ਈਸਵੀ ਵਿੱਚ ਫੂਲਕੀਆਂ ਮੁਖੀ ਮਹਾਰਾਜਾ ਆਲਾ ਸਿੰਘ ਨੇ ਹਮਲਾ ਕਰਕੇ ਇਹ ਕਿਲ੍ਹਾ ਜਿੱਤ ਲਿਆ ਅਤੇ ਪਟਿਆਲੇ ਦੇ ਰਾਜੇ ਅਧੀਨ ਰਿਹਾ ਜਦ ਤੱਕ ਰਿਆਸਤਾਂ ਸੰਪੂਰਨ ਮਿਲ ਨਹੀਂ ਗਈਆਂ| ਮਹਾਰਾਜਾ ਆਲਾ ਸਿੰਘ ਜੀ ਨੇ ਹੀ ਇਸ ਕਿਲੇ ਦਾ ਨਾਮ ਬਦਲ ਕੇ ਕਿਲ੍ਹਾ ਗੋਬਿੰਦਗੜ੍ਹ ਰੱਖ ਦਿੱਤਾ ਸੀ|ਇਹ ਕਿਲ੍ਹਾ ਉੱਚੇ ਸਥਾਨ ਤੇ ਬਣਿਆ ਹੋਇਆ ਹੈ ਅਤੇ ਚੱਕਰਾਕਾਰ ਦਾ ਹੈ|ਇਸ ਵਿੱਚ ਛੋਟੇ 32 ਅਤੇ ਵੱਡੇ 4 ਬੁਰਜ ਹਨ|ਇਸ ਦੀ ਉੱਚਾਈ ਮੀਟਰ 30 ਹੈ|ਕਿਲ੍ਹੇ ਦਾ ਮੁੱਖ ਦਰਵਾਜ਼ਾ ਉੱਤਰ ਵਾਲੇ ਪਾਸੇ ਤੋਂ ਪੂਰਬ ਵੱਲ ਹੈ|ਕਿਲ੍ਹੇ ਦੇ ਮੁੱਖ ਦਰਵਾਜ਼ੇ ਤੇ ਦੁਸ਼ਮਣਾਂ ਤੋਂ ਬਚਣ ਲਈ ਤਿੱਖੀਆਂ ਨੋਕਦਾਰ ਸਲਾਖਾਂ ਲੱਗੀਆਂ ਹੋਈਆਂ ਹਨ|ਕਿਲ੍ਹਾ ਮੁਬਾਰਕ ਬਠਿੰਡਾ ਸ਼ਹਿਰ ਦੇ ਵਿਚਾਲੇ ਸਥਿਤ ਇਹ ਇੱਕ ਭੀੜ ਇਲਾਕਾ ਹੈ|ਇਸ ਏਰੀਆ ਨੂੰ ਧੋਬੀ ਬਾਜ਼ਾਰ ਵੀ ਕਹਿੰਦੇ ਹਨ। | ਸੰਖੇਪ ਇਤਿਹਾਸਕ

Quila Mubarak
ਸੰਖੇਪ ਇਤਿਹਾਸਕ। (ਲੱਗੇ ਬੋਰਡ ਵਿਚ ਦੇ ਸ਼ਬਦ ਮੁਤਾਬਕ ) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਿੰਡ ਭੁੱਚੋ ਅਤੇ ਪਿੰਡ ਭਾਗੂ ਹੁੰਦੇ ਹੋਏ 21, ਜੂਨ 1706 ਨੂੰ ਬਠਿੰਡਾ ਪਹੁੰਚੇ ਅਤੇ ਗੁਰੂ ਸਾਹਿਬ ਨੇ ਰਤਨ ਹਾਜੀ ਨੂੰ ਬੁਲਾ ਕੇ ਬਚਨ ਬਿਲਾਸ ਕੀਤੇ,ਹਾਜੀ ਰਤਨ ਨੂੰ ਜਨਮ ਮਰਨ ਤੋਂ ਮੁਕਤ ਕੀਤਾ|ਹੁਣ ਇਸ ਸਥਾਨ ਤੇ ਗੁਰਦੁਆਰਾ ਹਾਜੀ ਰਤਨ ਸੁਸ਼ੋਭਤ ਹੈ|ਜਦ ਬਠਿੰਡਾ ਦੀ ਸੰਗਤ ਨੂੰ ਗੁਰੂ ਸਾਹਿਬ ਦੇ ਆਉਣ ਬਾਰੇ ਪਤਾ ਲੱਗਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਾਜੀ ਰਤਨ ਨੂੰ ਮਿਲਣ ਆਏ ਹੋਏ ਹਨ ਤਾਂ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਪੁੱਜੀਆਂ ਗੁਰੂ ਸਾਹਿਬ ਨਾਲ ਬਚਨ ਬਿਲਾਸ ਕਰਨ ਉਪਰੰਤ ਸੰਗਤਾਂ ਨਿਹਾਲ ਹੋ ਗਈਆਂ ਅਤੇ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਕਿ ਆਪ ਇੱਕ ਉਜਾੜ ਵਿੱਚ ਬੈਠੇ ਹੋ, ਕਿਰਪਾ ਕਰਕੇ ਕਿਲ੍ਹਾ ਵਿੱਚ ਚੱਲੋ|ਬੇਨਤੀ ਮੰਨ ਕੇ ਗੁਰੂ ਸਾਹਿਬ ਕਿਲ੍ਹੇ ਵਿੱਚ ਚਲੇ ਗਏ|ਗੁਰੂ ਸਾਹਿਬ ਵੱਲੋਂ ਕੋਈ ਤਕਲੀਫ ਪੁੱਛਣ ਤੇ ਇਲਾਕਾ ਨਿਵਾਸੀਆਂ ਨੇ ਬੇਨਤੀ ਕੀਤੀ ਕਿ ਕਿਲ੍ਹੇ ਵਿੱਚ ਇੱਕ ਕਾਣਾ ਦਿਓ ਰਹਿੰਦਾ ਹੈ|ਸਾਨੂੰ ਬਹੁਤ ਪ੍ਰੇਸ਼ਾਨ ਕਰਦਾ ਹੈ | ਸਾਡੀਆਂ ਕੰਧਾਂ ਅਤੇ ਬਨੇਰੇ ਢਾਹ ਦਿੰਦਾ ਹੈ |ਗੁਰੂ ਸਾਹਿਬ ਨੇ ਦਿਓ ਨੂੰ ਬੁਲਾ ਕੇ ਪੁੱਛਿਆ ਕਿ ਤੂੰ ਇਸ ਤਰ੍ਹਾਂ ਕਿਉਂ ਕਰਦਾ ਹੈ ਤਾਂ ਦਿਓ ਨੇ ਜਵਾਬ ਦਿੱਤਾ ਕਿ ਮੈਂ ਕਾਫ਼ੀ ਸਮੇਂ ਤੋਂ ਭੁੱਖਾ ਹਾਂ|ਇਸ ਲਈ ਤੁਸੀਂ ਮੇਰੀ ਭੁੱਖ ਨਿਵਰਤ ਕਰੋ|ਮੈਂ ਤੁਹਾਡੇ ਕਹਿਣ ਤੇ ਸਦਾ ਦਾ ਇੱਕ ਸਾਂਝਾ ਝੋਟਾ ਹੈ |ਉਸ ਤੋਂ ਲੋਕ ਵਾਲ ਦੁਖੀ ਹਨ ਤਾਂ ਉਸ ਝੋਟੇ ਦਾ ਉਧਾਰ ਕਰਨ ਲਈ ਕੁਝ ਸਿੰਘਾਂ ਨੂੰ ਉੱਥੇ ਭੇਜਿਆ ਗਿਆ|ਜਦ ਸਿੰਘ ਪਿੰਡ ਨੱਤ ਬੰਗੇਰ ਪਹੁੰਚੇ ਤਾਂ ਸਿੰਘਾਂ ਨੇ ਝੋਟੇ ਬਾਰੇ ਪੁੱਛਿਆ ਲੋਕਾਂ ਨੇ ਮਜ਼ਾਕ ਨਾਲ ਕਿਹਾ ਸਾਹਮਣੇ ਟੋਭੇ ਵਿੱਚ ਬੈਠਾ ਹੈ|ਗਏ ਸਿੰਘਾਂ ਨੇ ਵਿੱਚੋਂ ਮੈਲਾਗਰ ਸਿੰਘ ਨੇ ਉੱਚੀ ਆਵਾਜ਼ ਲਗਾਈ ਅਤੇ ਕਿਹਾ ਚੱਲ ਭਾਈ ਤੈਨੂੰ ਗੁਰੂ ਜੀ ਨੇ ਨਾਲ ਚੱਲਣ ਦਾ ਹੁਕਮ ਦਿੱਤਾ ਹੈ|ਝੋਟਾ ਟੋਭੇ ਵਿੱਚੋਂ ਨਿਕਲ ਕੇ ਅੱਗੇ- ਅੱਗੇ ਤੁਰ ਪਿਆ ਅਤੇ ਗੁਰੂ ਜੀ ਦੇ ਅੱਗੇ ਹਾਜ਼ਰ ਹੋ ਗਿਆ|ਗੁਰੂ ਸਾਹਿਬ ਨੇ ਭਾਈ ਮੈਲਾਗਰ ਸਿੰਘ ਨੂੰ ਹੁਕਮ ਦਿੱਤਾ ਕਿ ਝੋਟੇ ਨੂੰ ਸ੍ਰੀ ਸਾਹਿਬ ਦੇ ਇੱਕੋ ਵਾਰ ਨਾਲ ਝਟਕਾ ਦਿੱਤਾ ਜਾਵੇ|ਭਾਈ ਮੈਲਾਗਰ ਸਿੰਘ ਨੇ ਇੱਕੋ ਝਟਕੇ ਨਾਲ ਝੋਟੇ ਦਾ ਸਿਰ ਲਾਹ ਦਿੱਤਾ|ਗੁਰੂ ਜੀ ਨੇ ਦਿਓ ਦੀ ਭੁੱਖ ਨਵਿਰਤ ਕੀਤੀ ਤੇ ਹੁਕਮ ਦਿੱਤਾ ਕਿ ਸਰਹਿੰਦ ਚਲਾ ਜਾਵੇ ਉੱਥੇ ਤੇਰੀ ਜ਼ਰੂਰਤ ਹੈ|ਉਪਰੰਤ ਸੰਗਤ ਨੇ ਬੇਨਤੀ ਕੀਤੀ ਕਿ ਸਾਡੇ ਮਾਲਵੇ ਵਿੱਚ ਕਾਲ ਬਹੁਤ ਪੈਂਦੇ ਹਨ ਤਾਂ ਗੁਰੂ ਜੀ ਨੇ ਕਿਹਾ ਕਿ ਅਸੀਂ ਜਾਂਦੇ ਹੋਏ ਕਾਲ ਦੱਖਣ ਦਿਸ਼ਾ ਵੱਲ ਲੈ ਜਾਵਾਂਗੇ ਸੋ ਗੁਰੂ ਜੀ ਦੇ ਬਚਨ ਸਾਕਾਰ ਹੋਏ ਗੁਰਦੁਆਰਾ ਹਾਜੀ ਰਤਨ ਅਤੇ ਕਿਲ੍ਹਾ ਮੁਬਾਰਕ ਵਿਖੇ ਸੰਗਤਾਂ ਦੀਆਂ ਸਭ ਇੱਛਾਵਾਂ ਪੂਰੀਆਂ ਹੁੰਦੀਆਂ ਹਨ|
ਕਿਲ੍ਹਾ ਮੁਬਾਰਕ ਬਠਿੰਡਾ ਭਾਰਤ ਦੀਆਂ ਇਤਿਹਾਸਕ ਇਮਾਰਤਾਂ ਵਿੱਚੋਂ ਸਭ ਤੋਂ ਪੁਰਾਣਾ ਹੈ|ਇਸਨੂੰ ਕਿਲ੍ਹਾ ਰਜ਼ੀਆ ਸੁਲਤਾਨਾ ਵੀ ਕਿਹਾ ਜਾਂਦਾ ਹੈ|ਇਹ ਕਿਲ੍ਹਾ ਸਾਡੇ ਅਮੀਰ ਵਿਰਸੇ ਨਾਲ ਹੋ ਸਬੰਧਤ ਹੋਣ ਵਾਲੀਆਂ ਘਟਨਾਵਾਂ ਦੀ ਯਾਦ ਕਰਵਾਉਂਦਾ ਹੈ। ਕਿਲ੍ਹਾ ਮੁਬਾਰਕ ਭਾਰਤ ਦੀਆਂ ਸਭ ਤੋਂ ਵੱਧ ਪੁਰਾਣੀਆਂ ਇਮਾਰਤਾਂ ਵਿੱਚੋਂ ਬਚੀਅਾਂ ਹੋਈਅਾਂ ਇਮਾਰਤਾਂ ਵਿੱਚੋ ਬਚੀ ਹੋਈ ਇੱਕ ਇਮਾਰਤ ਹੈ|ਇਹ ਕਿਲ੍ਹਾ 1400 ਸਾਲ ਪੁਰਾਣਾ ਹੈ|

ਕਿਲ੍ਹਾ ਮੁਬਾਰਕ, ਬਠਿੰਡਾ।