
ਰਾਮ ਲੀਲਾ ਮੈਦਾਨ ਦਿੱਲੀ ਵਿੱਚ ਭਰਪੂਰ ਮੰਨੋਰੰਜਨ ਵਾਲੀ ਰਾਮ ਲੀਲਾ ਲਈ ਅਤੇ ਦੁਸਹਿਰੇ ਲਈ ਹੋਣ ਵਾਲੇ ਵੱਡੇ ਇਕੱਠ ਲਈ ਇਹ ਮਸ਼ਹੂਰ ਹੈ। ਇਹ ਜਗ੍ਹਾ ਗਵਾਹ ਹੈ ਕਈ ਘਟਨਾਵਾਂ ਦੀ ਜੋ ਵੱਖ ਵੱਖ ਸਮੇਂ ਇਥੇ ਵਾਪਰਦੀਆਂ ਰਹੀਆ ਹਨ। ਸੰਘੀ ਲਾਣੇ ਵਾਲਾ BJP ਪ੍ਰਚਾਰਕ ਵਪਾਰੀ ਰਾਮਦੇਵ ਦਾ ਧਰਨੇ ਦਾ ਨਾਟਕ ਕਰਦਿਆਂ ਕਾਂਗਰਸ ਸਰਕਾਰ ਦੇ ਹੁਕਮ ਉੱਤੇ ਪੁਲਸ ਵੱਲੋ ਲਾਠੀ ਚਾਰਜ ਕਰਨ ਸਮੇਂ ਸਲਵਾਰ ਸੂਟ ਪਾ ਕੇ ਭੱਜਣ ਸੀਨ ਵੀ ਇਥੇ ਵਾਪਰਿਆ ਸੀ।

ਅੰਨਾ ਹਜ਼ਾਰੇ ਦੀ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਵੀ ਇਥੇ ਚੱਲਿਆ ਸੀ

ਜਿਸ ਵਿੱਚ ਕੇਜਰੀਵਾਲ ਨੇ ਵੀ ਭਾਗ ਲਿਆ ਜਿਹੜੇ ਹੁਣ ਲਗਾਤਾਰ ਤੀਜੀ ਵਾਰ ਵੱਡੇ ਬਹੁਮਤ ਨਾਲ ਦਿੱਲੀ ਦੇ ਮੁਖ ਮੰਤਰੀ ਬਣੇ।

ਮਿਤੀ 16-02-2020 ਨੂੰ ਦਿੱਲੀ ਦੇ ਲਗਾਤਾਰ ਤੀਜੀ ਵਾਰ ਚੁਣੇ ਕੇਜਰੀਵਾਲ ਜੀ ਨੇ ਮੁੱਖ ਮੰਤਰੀ ਦੀ ਸਹੁੰ ਚੁੱਕੀ।ਲੱਗਭਗ 40000 ਹਜਾਰ ਦਾ ਠਾਠਾ ਮਾਰਦਾ ਇਕੱਠ ਸੀ।

ਸੰਬੋਧਨ ਵਿੱਚ ਇੰਨਕਲਾਬ ਜਿੰਦਾਬਾਦ ਦੇ,ਭਾਰਤ ਮਾਤਾ ਦੀ ਜੈ ਦੇ ਨਾਰਿਆ ਤੋਂ ਇਲਾਵਾ ਦੇਸ਼ ਭਗਤੀ ਦਾ ਗੀਤ ਕੇਜਰੀਵਾਲ ਨੇ ਗਾਇਆ।ਫਰੀ ਬਿਜਲੀ, ਪਾਣੀ ਤੇ ਸਿਹਤ ਸੇਵਾਵਾਂ,ਵਿੱਦਿਅਕ ਸਵੇਵਾਂ ਤੇ ਬੱਸ ਸਫਰ ਸਵੇਵਾਂ ਬਾਰੇ ਕਿਹਾ , ਇਹ ਆਪਣਿਆਂ ਨੂੰ ਸਹੂਲਤਾਂ ਦੇਣਾ ਉਸਦਾ ਫਰਜ ਹੈ,ਕਿਉਕਿ ਉਹ ਦਿੱਲੀ ਦਾ ਬੇਟਾ ਹੈ। ਕੇਜਰੀਵਾਲ ਨੇ ਕਿਹਾ ਕਿ ਕਿਸੇ ਵੀ ਪਾਰਟੀ ਨਾਲ ਸਬੰਧਤ ਮੇਰੇ ਕੋਲ ਆ ਕੇ ਕੰਮ ਕਰਵਾ ਸਕਦਾ ਹੈ।

ਉਸਨੇ ਕਿਹਾ ਜੋ ਚੀਜਾਂ ਜਰੂਰੀ ਹਨ ਉਹ ਸਾਨੂੰ ਪ੍ਰਮਾਤਮਾ ਨੇ ਫਰੀ ਦਿੱਤੀਆਂ ਹਨ ਜਿਵੇਂ ਹਵਾ,ਧੁੱਪ,ਪਾਣੀ…ਮਾਂ ਬਾਪ ਦਾ ਪਿਆਰ ਤੇ ਹੋਰ ਬਹੁਤ ਕੁਝ।ਕੇਜਰੀਵਾਲ ਨੇ ਸੰਬੋਧਨ ਕਰਦਿਆਂ ਦਿੱਲੀ ਹਰੇਕ ਦੇ ਕੰਮ ਕਰਨ ਜਿਵੇਂ ਆਟੋ ਰਿਕਸ਼ਾ ਚਾਲਕ, ਬੱਸ ਡਰਾਈਵਰ, ਮਾਰਸ਼ਲ, ਡਾਕਟਰਾਂ..ਸਭ ਨੂੰ ਦਿੱਲੀ ਨਿਰਮਾਤਾ ਕਹਿ ਸਤਿਕਾਰ ਦਿੱਤਾ।ਕੇਜਰਵਾਲ ਨੇ ਕੇਂਦਰ ਸਰਕਾਰ ਤੋਂ ਸਹਿਯੋਗ ਦੀ ਨਾਲ ਮਿਲਕੇ ਲੋਕਹਿੱਤ ਕੰਮ ਕਰਨ ਦੀ ਇੱਛਾ ਪ੍ਰਗਟਾਈ।

ਸਹੁੰ ਚੁਕਾਉਣ ਵਾਲੀ ਰਸਮ ਨਿਭਾੳਣ ਸਮੇਂ ਦਿੱਲੀ ਦੇ ਰਾਜਪਾਲ ਨਜੀਬ ਜੰਗ ਬੁਝੇ ਕੋਲੇ ਵਰਗੇ ਨਜਰ ਆਇਆ। ਪ੍ਰਧਾਨ ਮੰਤਰੀ ਨੂੰ ਵੀ ਬੁਲਾਵਾ ਭੇਜਿਆ ਗਿਆ ਸੀ ਪਰ ਨਹੀਂ ਆਏ। ਬਾਣੀਆਂ ਘਰ ਪੈਦਾ ਹੋ ਕੇ ਕੇਜਰੀਵਾਲ ਸੂਰਮਿਆਂ ਵਾਲਾ ਹੌਸਲਾ ਰੱਖਦਾ।

